Patiala: March 2, 2019
Students of Modi College visited Rashtrapati Bhawan
Multani Mal Modi College, Patiala organized an educational tour for students from the department of Political Science as well as Public Administration department to witness the glorious history and cultural heritage of Indian Republic. College Principal Dr. Khushvinder Kumar while wishing a safe and fruitful journey to the 48 students and their respective teachers said that such visits are important for our younger generations to learn how we as a nation are heir to a collective identity and glorious traditions of a democratic, liberal and secular nation.
This visit was an open window for the students and was guided by Prof. Ved Parkash, Dean Students’ Welfare and Associate Professor in Political Science. Dr. Daljit Kaur, Prof. Jagjot Singh Sandhu, Prof. Hardeep Kaur, Sh. Ajay Kumar Gupta and Sh. Vinod Sharma also accompanied the students for their safety and to deliberate on the significance of the places visited.
During this visit the students got a chance to witness the history of Rashtrapati Bhawan, archival richness of Museum, Natural ecology of Mughal Gardens, the glory of India Gate as well as the religious significance of Akshardham Temple. Students keenly observed the exhibited historical items in Rashtrapati Bhawan Museum. A short animated film on ‘Dandi March’ carried out by Mahatma Gandhi was also screened. The museum has a rich collection of books, official data resources, old news papers, speeches, official car and gifts received by honourable presidents from time to time. Students also learnt about different phases of Indian Politics, important personalities, freedom fighters and rich traditions of literature, art and music. After visiting museum students also experienced the grandiosity of Mughal gardens. Students were thankful to the college for giving them a chance to pay their obeisance to the martyrs of Indian Army at India Gate. World famous ‘Water-Show’ at Akshardham Mandir was a surprise for the students. Staff and students also enjoyed the hospitality and delectable food of the capital of India. After the visit students prepared their reports on this educational tour.
ਪਟਿਆਲਾ: 2 ਮਾਰਚ, 2019
ਮੋਦੀ ਕਾਲਜ ਦੇ ਵਿਦਿਆਰਥੀਆਂ ਵੱਲੋਂ ਰਾਸ਼ਟਰਪਤੀ ਭਵਨ ਦਾ ਵਿਦਿਅਕ ਦੌਰਾ
ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਰਾਜਨੀਤੀ ਸ਼ਾਸਤਰ ਵਿਭਾਗ ਅਤੇ ਲੋਕ ਪ੍ਰਸ਼ਾਸਨ ਵਿਭਾਗ ਵੱਲੋਂ ਸਾਂਝੇ ਤੌਰ ਤੇ ਵਿਦਿਆਰਥੀਆਂ ਲਈ ਰਾਸ਼ਟਰਪਤੀ ਭਵਨ ਅਤੇ ਰਾਜਧਾਨੀ ਦਿੱਲੀ ਦੇ ਹੋਰ ਇਤਿਹਾਸਕ ਸਥਾਨਾਂ ਦਾ ਇੱਕ ਵਿਦਿਅਕ ਦੌਰਾ ਆਯੋਜਿਤ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਸੁਰੱਖਿਅਤ ਯਾਤਰਾ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਅਜਿਹੇ ਦੌਰੇ ਜਿੱਥੇ ਵਿਦਿਆਰਥੀਆਂ ਨੂੰ ਭਾਰਤ ਦੀ ਸਾਂਝੀ ਆਤਮਾ ਨੂੰ ਜਾਣਨ ਦਾ ਸੁਨਹਿਰੀ ਮੌਕਾ ਦਿੰਦੇ ਹਨ, ਉਥੇ ਇਹ ਭਾਰਤੀ ਗਣਤੰਤਰ ਦੀਆਂ ਧਰਮਨਿਰਪੱਖ, ਜਮਹੂਰੀ ਅਤੇ ਉਦਾਰਵਾਦੀ ਵਿਰਾਸਤ ਦੀਆਂ ਨਿਸ਼ਾਨੀਆਂ ਅਤੇ ਗਵਾਹੀਆਂ ਨੂੰ ਪ੍ਰਤੱਖ ਮਹਿਸੂਸ ਕਰਨ ਦਾ ਜ਼ਰੀਆ ਵੀ ਮੁਹੱਈਆ ਕਰਵਾਉਂਦੇ ਹਨ। ਇਸ ਵਿਦਿਅਕ ਦੌਰੇ ਦੀ ਅਗੁਵਾਈ ਡੀਨ, ਵਿਦਿਆਰਥੀ ਭਲਾਈ ਅਤੇ ਰਾਜਨੀਤੀ ਸ਼ਾਸਤਰ ਦੇ ਐਸੋਸੀਏਟ ਪ੍ਰੋਫੈਸਰ ਵੇਦ ਪ੍ਰਕਾਸ਼ ਸ਼ਰਮਾ ਨੇ ਕੀਤੀ। ਵਿਦਿਆਰਥੀਆਂ ਨੂੰ ਦੌਰੇ ਵਿੱਚ ਆਉਣ ਵਾਲੀਆਂ ਔਕੜਾਂ ਤੋਂ ਬਚਾਉਣ ਅਤੇ ਉਨ੍ਹਾਂ ਨੂੰ ਇਨ੍ਹਾਂ ਇਤਿਹਾਸਕ ਸਥਾਨਾ ਬਾਰੇ ਵਿਸਥਾਰਪੂਰਵਕ ਦੱਸਣ ਲਈ ਡਾ. ਦਲਜੀਤ ਕੌਰ, ਪ੍ਰੋ. ਜਗਜੋਤ ਸਿੰਘ ਸੰਧੂ, ਪ੍ਰੋ. ਹਰਦੀਪ ਕੌਰ, ਸ੍ਰੀ ਅਜੇ ਕੁਮਾਰ ਗੁਪਤਾ ਅਤੇ ਸ੍ਰੀ ਵਿਨੋਦ ਸ਼ਰਮਾ ਵੀ ਵਿਦਿਆਰਥੀਆਂ ਨਾਲ ਗਏ। ਇਸ ਦੌਰੇ ਵਿੱਚ ਸ਼ਾਮਲ ਵਿਦਿਆਰਥੀਆਂ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਸ ਨਾਲ ਸਾਨੂੰ ਭਾਰਤੀ ਇਤਿਹਾਸ ਵਿੱਚ ਵਾਪਰੀਆਂ ਮਹੱਤਵਪੂਰਨ ਘਟਨਾਵਾਂ, ਸਾਡੇ ਪ੍ਰਮੁੱਖ ਨੇਤਾਵਾਂ, ਸੁਤੰਤਰਤਾ ਸੰਗਰਾਮੀਆਂ ਤੋਂ ਇਲਾਵਾ ਇਤਿਹਾਸਕ ਅਤੇ ਸਿਆਸੀ ਚਿੰਨ੍ਹਾਂ ਅਤੇ ਪ੍ਰਤੀਕਾਂ ਨੂੰ ਸਮਝਣ ਵਿੱਚ ਮਦਦ ਮਿਲੇਗੀ। ਰਾਸ਼ਟਰਪਤੀ ਭਵਨ ਵਿਖੇ ਵਿਦਿਆਰਥੀਆਂ ਨੇ ਉੱਥੇ ਪਈਆਂ ਵਸਤਾਂ ਅਤੇ ਨੁਮਾਇਸ਼ਾਂ ਨੂੰ ਗਹੁ ਨਾਲ ਦੇਖਿਆ ਅਤੇ ਚਰਚਾ ਕੀਤੀ।
ਇਸ ਮੌਕੇ ਤੇ ਰਾਸ਼ਟਰਪਤੀ ਭਵਨ ਵੱਲੋਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ‘ਡਾਂਡੀ ਮਾਰਚ’ ਨਾਲ ਸਬੰਧਿਤ ਇੱਕ ਐਨੀਮੇਟਿਡ ਡਾਕੂਮੈਂਟਰੀ ਵੀ ਦਿਖਾਈ ਗਈ। ਇਸ ਅਜਾਇਬਘਰ ਵਿੱਚ ਬੇਸ਼ਕੀਮਤੀ ਕਿਤਾਬਾਂ, ਅਖ਼ਬਾਰ, ਰਸਾਲੇ, ਭਾਸ਼ਣਾ ਤੋਂ ਇਲਾਵਾ ਭਾਰਤੀ ਰਾਸ਼ਟਰਪਤੀਆਂ ਨੂੰ ਮਿਲੇ ਤੋਹਫ਼ਿਆਂ ਦੀ ਨੁਮਾਇਸ਼ ਲੱਗੀ ਹੋਈ ਹੈ। ਵਿਦਿਆਰਥੀਆਂ ਨੇ ਇਸ ਅਜਾਇਬਘਰ ਨੂੰ ਦੇਖਣ ਦੇ ਨਾਲ-ਨਾਲ ਭਾਰਤੀ ਰਾਜਨੀਤੀ ਦੇ ਵੱਖ-ਵੱਖ ਪੜਾਵਾਂ, ਮਹੱਤਵਪੂਰਨ ਨੇਤਾਵਾਂ ਦੇ ਕਾਰਜਾਂ, ਭਾਰਤੀ ਸੰਵਿਧਾਨ, ਭਾਰਤੀ ਸਾਹਿਤ, ਕਲਾ, ਸੰਗੀਤ ਸਬੰਧੀ ਦੁਰਲੱਬ ਤੱਥਾਂ ਨੂੰ ਜਾਣਿਆ। ਅਜਾਇਬਘਰ ਤੋਂ ਬਾਅਦ ਵਿਦਿਆਰਥੀਆਂ ਨੇ ਰਾਸ਼ਟਰਪਤੀ ਭਵਨ ਦੀ ਆਤਮਾ ਵਜੋਂ ਜਾਣੇ ਜਾਂਦੇ ਮੁਗਲ ਗਾਰਡਨ ਦੀ ਵੀ ਯਾਤਰਾ ਕੀਤੀ ਅਤੇ ਕੁਦਰਤੀ ਨਿਆਮਤਾਂ ਦਾ ਆਨੰਦ ਮਾਣਿਆ। ਵਿਦਿਆਰਥੀਆਂ ਨੇ ਇੰਡੀਆ ਗੇਟ ਤੇ ਪਹੁੰਚਣ ਤੋਂ ਬਾਅਦ ਦੇਸ਼ ਦੇ ਸ਼ਹੀਦਾਂ ਨੂੰ ਸਮਰਪਤ ‘ਅਮਰ ਜੋਤੀ’ ਅੱਗੇ ਸ਼ਰਧਾਪੂਰਵਕ ਸਿਰ ਝੁਕਾਇਆ। ਅਕਸ਼ਰਧਾਮ ਮੰਦਰ ਵਿਖੇ ਆਸ਼ੀਰਵਾਦ ਲੈਣ ਅਤੇ ‘ਵਾਟਰ ਸ਼ੋਅ’ ਤੋਂ ਇਲਾਵਾ ਵਿਦਿਆਰਥੀਆਂ ਨੇ ਰਾਜਧਾਨੀ ਦਿੱਲੀ ਦੇ ਸੁਆਦਲੇ ਪਕਵਾਨਾਂ ਦਾ ਆਨੰਦ ਵੀ ਮਾਣਿਆ। ਵਿਦਿਆਰਥੀਆਂ ਨੇ ਇਸ ਦੌਰੇ ਬਾਬਤ ਆਪਣੀਆਂ ਰਿਪੋਰਟਾਂ ਵੀ ਤਿਆਰ ਕੀਤੀਆਂ।